Thursday, May 22, 2025

ਆਪ ਸਰਕਾਰ ਨੇ ਆਪਣੇ ਵਿਧਾਇਕ ਉੱਤੇ ਕੀਤੀ ਕਰਵਾਈ, ਅਰੋੜਾ ਗ੍ਰਿਫਤਾਰ

 

ਜਲੰਧਰ (ਸ਼ਮਸ਼ ਖ਼ਬਰ ਸੇਵਾ) : ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਸੂਬਾ ਸਰਕਾਰ ਦੀ ਸਖ਼ਤ ਹਦਾਇਤ ਉੱਤੇ ਪੰਜਾਬ ਵਿਜੀਲੈਂਸ ਬਿਊਰੋ ਨੇ ਜਲੰਧਰ ਕੇਂਦਰੀ ਹਲਕਾ ਤੋਂ ਵਿਧਾਇਕ ਰਮਨ ਅਰੋੜਾ 'ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਸੰਬੰਧੀ ਛਾਪੇਮਾਰੀ ਕੀਤੀਹੈ। ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਕਦਮ ਭ੍ਰਿਸ਼ਟਾਚਾਰ ਖ਼ਿਲਾਫ਼ ਸਿਫ਼ਰ ਸਹਿਣਸ਼ੀਲਤਾ ਦੀ ਨੀਤੀ ਨੂੰ ਦਰਸਾਉਂਦਾ ਹੈ। 



ਕਰਤਾਰਪੁਰ ਹਲਕੇ ਦੇ ਸਮਾਜ ਸੇਵਕ ਤੇ ਲੋਕ ਲਿਖਾਰੀ ਯਾਦਵਾਹਦ ਦੀਦਾਵਰ, ਸਮਰ ਸਰੂਪਨਗਰ ਰਾਓਵਾਲੀ, ਰਾਕੇਸ਼ ਅਜਨਬੀ, ਕਾਮਰਾਨ ਜਲੰਧਰੀ ਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਜ਼ ਨੇ ਪਾਰਟੀ ਲੀਡਰਸ਼ਿਪ ਦਾ ਸ਼ੁਕ਼ਰੀਆ ਅਦਾ ਕੀਤਾ ਹੈ.

– ਵਿਧਾਇਕ 'ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ
ਖੁਫੀਆ ਸੂਤਰਾਂ ਅਨੁਸਾਰ, ਰਮਨ ਅਰੋੜਾ 'ਤੇ ਦੋਸ਼ ਹੈ ਕਿ ਉਹ ਜਲੰਧਰ ਨਗਰ ਨਿਗਮ ਦੇ ਕੁਝ ਰਿਸ਼ਵਤਖੋਰ ਅਫਸਰਾਂ ਨਾਲ ਰਲ ਕੇ ਛੋਟੇ ਵਪਾਰੀਆਂ ਨੂੰ ਝੂਠੇ ਨੋਟਿਸ ਭੇਜਦੇ ਸਨ। ਇਹਨਾਂ ਨੋਟਿਸਾਂ ਰਾਹੀਂ ਲੋਕਾਂ ਨੂੰ ਤੰਗ  ਕੀਤਾ ਜਾਂਦਾ ਸੀ ਅਤੇ ਫਿਰ ਉਨ੍ਹਾਂ ਤੋਂ ਪੈਸੇ ਲੈ ਕੇ ਮਾਮਲਾ ਰਫਾ-ਦਫਾ ਕਰ ਦਿੱਤਾ ਜਾਂਦਾ ਸੀ। ਇਹ ਸਾਰਾ ਲਾਣਾ, ਨਗਰ ਨਿਗਮ ਦੀ ਕਾਰਜ-ਪ੍ਰਕਿਰਿਆ ਦਾ ਗਲਤ ਫਾਇਦਾ ਚੁੱਕ ਰਿਹਾ ਸੀ, ਜਿਸ ਵਿੱਚ ਨਿਰਦੋਸ਼ ਲੋਕ ਮਾਨਸਿਕ ਅਤੇ ਆਰਥਿਕ ਸੋਸ਼ਣ ਦਾ ਸ਼ਿਕਾਰ ਹੋ ਰਹੇ ਸਨ।

– ਛਾਪੇ 'ਚ ਸਬੂਤ ਬਰਾਮਦ
ਸੂਬਾ ਸਰਕਾਰ ਵੱਲੋਂ ਕਰਵਾਈ ਗਈ ਛਾਪੇਮਾਰੀ ਦੌਰਾਨ ਕਈ ਦਸਤਾਵੇਜ਼ ਅਤੇ ਇਲੈਕਟ੍ਰਾਨਿਕ ਸਬੂਤ ਮਿਲੇ ਹਨ, ਜੋ ਇਸ ਭ੍ਰਿਸ਼ਟਾਚਾਰ ਅਧਾਰਤ ਗਿਰੋਹ ਦੀ ਪੁਸ਼ਟੀ ਕਰਦੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਸਾਫ਼ ਕਿਹਾ ਕਿ ਭਾਵੇਂ ਵਿਅਕਤੀ ਕਿਸੇ ਵੀ ਅਹੁਦੇ 'ਤੇ ਹੋਵੇ, ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਯਾਦ ਰਹੇ ਪਹਿਲਾਂ ਆਪ ਸਰਕਾਰ ਨੇ ਆਪਣੇ ਵਿਧਾਇਕ ਡਾਕਟਰ ਵਿਜੈ ਉੱਤੇ ਵੀ ਕਰਵਾਈ ਕੀਤੀ ਸੀ. 

No comments:

Post a Comment

Nepal Revelution

 The connection between Brahmins and casteism in Nepal's uprising is deeply rooted in the country's historical and social structures...