Friday, November 27, 2020

Poems by Pash Amber

 1)-

DEMOCRATIC BIRDS


Birds have given up

making nests.

Given them up in offering

given up singing songs of peace

also, given up sipping water 

at the hands of tyrants.

 

In nests made with great joy

out of self-love

they now feel  suffocated 

no longer do they enter the nests 

for fear of the deep darkness within.

Neither do they enter homes any longer.


Instead of nests 

they have chosen other places

for they have learnt

how any place can be grabbed and occupied.

It could be the crossroad square

high domes

buildings

banks

parliament

temples

gurudwaras

churches

courts

police posts

toll plazas

malls

rails


The birds have seen

gold plated cages

inside the nests

detached from homes

they now soar in freedom 

sipping water at the abode 

of any of the Gods.

***


Fearless birds these

hearing one call

from any village or city

gather in lakhs 

on any highway 

any crossroad 

to cause a road block.

***

Countless nests  

being sold as priceless 

attract them not

for they have turned away 

from the golden cages,

refuse to feed from the hand

 of their owner

instead learned to eat

what they desire, relishing it

they have learned to live life

with abandon.


2)-

At early dawn yesterday

when morn was being born

a poet

sold his personal diary.

Publishers and dealers

earned wealth out of it.


Readers somehow managed to buy it 

even if not able to afford it.

The poor poet 

starved to death

while the whole world

hummed his songs,

the precious storehouse of songs 

was forgotten.


          ________________


Poetry : Pash Aujla


translation :Dr Sunil Kaushal


 ਡੈਮੋਕ੍ਰੇਟਿਕ ਪਰਿੰਦੇ


ਪਰਿੰਦਿਆਂ ਨੇ ਆਲਣਿਆ 

ਨੂੰ ਤਲਾਂਜਲੀ ਦੇ ਦਿੱਤੀ

ਹੁਣ ਓਹਨਾਂ ਨੇ ਛੱਡਤੇ 

ਆਲਣੇ ਬਨਾਓਣੇ।।

ਛੱਡ ਦਿੱਤੇ  ਓਹਨਾਂ 

ਅਮਨ ਦੇ ਗੀਤ ਗਾਓਣੇ

ਛੱਡ ਦਿੱਤਾ  ਓਹਨਾਂ ਕਾਤਲਾਂ ਦੇ

 ਹੱਥ ਦਾ ਪਾਣੀ ਪੀਣਾ।


ਨਿੱਜ ਨਾਲ ਮੋਹ

 ਆਪਣੇ ਹੱਥੀ 

ਰੀਝਾਂ ਲਾਈਆਂ

ਬਣਾਏ ਆਲਣਿਆਂ ਚ'

 ਓਹਨਾਂ ਦਾ ਦਮ ਘੁੱਟਿਆ।


ਧੁੱਪਾਂ ਹਨੇਰੀਆਂ ਦੇ ਡਰੌੰ 

ਓਹ ਹੁਣ ਘਰਾਂ ਚ ਨਹੀ ਵੜਦੇ

ਆਲਣਿਆਂ ਦੀ ਥਾਂ ਹੁਣ

 ਓਹਨਾਂ ਨੇ ਕੁੱਝ  ਹੋਰ ਥਾਵਾਂ ਚੁਣੀਆਂ

ਓਹ ਸਮਝ ਗਏ ਨੇ ਕਿ ਥਾਂ ਤਾਂ

 ਕੋਈ ਵ ਮੱਲੀ ਜਾ ਸਲਦੀ 

ਚੌੰਕ - ਚੁਰਾਹੇ 

ਓੱਚੇ ਗੁਬੰਦ

 ਇਮਾਰਤਾਂ

 ਬੈੰਕਾਂ 

ਪਾਰਲੀਮੈਂਟ 

ਮੰਦਿਰ 

ਗੁਰੁੂਦਆਰੇ 

ਗਿਰਜਾਘਰ 

ਠਾਣੇ 

ਕਚਿਹਰੀਆਂ

ਟੋਲ ਪਲਾਜੇ

ਮਾਲ

ਰੇਲਾਂ


.......

ਪੰਛੀਆਂ ਨੇ ਦੇਖ ਲਏ ਨੇ 

ਆਲਣਿਆ ਵਿਚਲੇ

 ਸੋਨ - ਮਈ ਪਿੰਜਰੇ ।


ਘਰਾਂ ਦੇ ਮੋਹ ਛੱਡ ਓਹ 

ਖੁੱਲ੍ਹੀਆਂ ਹਵਾਵਾਂ ਚ ਬਾਜੀਆਂ ਲਾ

 ਕਿਸੇ ਵੀ ਰੱਬ ਦੀ ਕੰਪਨੀ 

ਚ' ਪਾਣੀ ਪੀ ਲੈਂਦੇ ।


ਬੇਖੋਫ , ਬੇ - ਡਰ ਪਰਿੰਦੇ 

ਇੱਕ ਹਾਕ ਚ' ਕਿਸੇ ਵੀ 

ਪਿੰਡ -ਸ਼ਹਿਰ 

ਚ' ਏਕਤਾ ਕਰ 

ਕਿਸੇ ਵੀ ਹਾਈਵੇਅ 

ਚੌੰਕ ਚੁਰਾਹੇ ਤੇ

 ਲੱਖਾਂ ਦੀ ਭੀੜ ਤੇ

ਟ੍ਰੈਫਿਕ  ਰੋਕ ਲੈਂਦੇ


.........

ਬੇਹਿਸਾਬ ਆਲਣਿਆਂ ਦੀ

 ਬੇਸ਼ੁਮਾਰ ਕੀਮਤ ਲੱਗ ਰਹੀ ਹੈ ਬਜ਼ਾਰ ਚ' 

ਪਰ ਪਰਿੰਦੇ ਅੱਜ ਬੇਮੁਖ ਨੇ ਸੋਨੇ ਦੇ ਆਲਣਿਅਾਂ ਤੋੰ

ਓਹਨਾਂ ਮਾਲਕ ਦੇ ਹੱਥ ਦਾ ਦਾਣਾ ਨਕਾਰ ਦਿੱਤਾ ਹੈ

ਤੇ ਮਨ ਮਰਜੀਆਂ ਤੇ ਸੁਆਦ ਨਾਲ ਖਾਣਾ ਸਿੱਖ ਲਿਆ।

ਤੇ ਜ਼ਿੰਦਗੀ ਦਾ ਅਸਲ ਅਨੰਦ ਲੈਣਾ ਸ਼ੁਰੂ ਕਰ ਦਿੱਤਾ 


ਪਾਸ਼ ਅੰਬਰ 

6280797236

16 ਅਗਸਤ ੨੦੨੦


 ਨਿੱਜੀ ਡਾਇਰੀ 


ਸਰਘੀ ਵੇਲੇ ਕੱਲ

 ਲਿਖਾਰੀ ਵੇਚ ਗਿਆ 

ਆਪਣੀ ਅਮੁੱਲ 

ਨਿੱਜੀ ਡਾਇਰੀ 

ਵਪਾਰੀਆਂ ਤੇ ਛਾਪੇਖਾਨਿਆਂ 

ਕਰੀ ਕਮਾਈ 

ਪਾਠਕਾਂ ਨੇ ਹੱਥ 

ਦੱਬ -ਘੁੱਟਕੇ 

ਕਿਤਾਬ ਲਿਆਂਦੀ

ਭੁੱਖ ਨਾਲ ਮਰ ਗਿਆ 

ਸ਼ਾਇਰ ਵਿਚਾਰਾ

ਸਾਰਾ ਜ਼ਮਾਨਾ ਓਹਦੀ

ਸ਼ਾਇਰੀ ਗੁਣਗਣਾਓੰਦਾ ਰਹਿ ਗਿਆ

ਗੀਤਾਂ ਦਾ ਕੀਮਤੀ ਪਰਾਗਾ

 ਪਿੱਛੇ ਰਹਿ ਗਿਆ ॥


 ਮੂਲ ਕਵਿਤਾ : ਪਾਸ਼ ਅੌਜਲਾ


ਅਨੁਵਾਦ : ਡਾ: ਸੁਨੀਲ ਕੌਸ਼ਲ

 बोल कि लब आज़ाद हैं तेरे  बोल ज़बाँ अब तक तेरी है  तेरा सुत्वाँ जिस्म है तेरा  बोल कि जाँ अब तक तेरी है  देख कि आहन-गर की दुकाँ में  तुंद ह...